ਕਾਲੂਚੰਦ ਦੇ ਦੁਲਾਰੇ
kaaloochanth thay thulaaray/kālūchandh dhē dhulārē

ਪਰਿਭਾਸ਼ਾ

ਬਾਬਾ ਕਾਲੂ ਜੀ ਦੇ ਲਡਾਏ ਗੁਰੂ ਨਾਨਕ ਦੇਵ. ਕਾਲੂ ਜੀ ਦੇ ਸੁਪੁਤ੍ਰ.#ਗੌਰੀਯੇ ਅਹੀਰ ਰਾਈਂ ਗੂਜਰ ਲੁਹਾਰ ਨਾਊ#ਕੂੰਜਰੇ ਕਹਾਰ ਜਾਹਿਂ ਫੂਟੇ ਅੰਕ ਭਾਲ ਕੇ,#ਬਾਣੀਏ ਲਬਾਣੇ ਧੋਬੀ ਧੀਵਰ ਕਸੇਰੇ ਕਾਛੀ#ਧਾਨਕ ਤੰਬੋਲੀ ਕੋਲੀ ਤੇਲੀ ਮੰਦਚਾਲ ਕੇ,#ਬਾਢੀ ਭਠਿਆਰੇ ਬਾਰੀ ਧੁਨੀਏ ਮਲਾਹ ਮਾਲੀ#ਕੋਟਿ ਝੁੰਡ ਝੀਵਰ ਕੁਲਾਲ ਔ ਕਲਾਲ ਕੇ,#ਕੇਸਰੀਨਿਹਾਲ ਕਾਲੂਚੰਦ ਕੇ ਦੁਲਾਰੇ ਬਿਨਾ#ਤਾਰੇ ਕੌਨ ਸਾਰੇ ਨੀਚ ਬੀਚ ਕਲੂਕਾਲ ਕੇ.#ਕਾਯਥ ਸੁਨਾਰ ਸੂਜੀ ਖਾਤੀ ਬਰਿਯਾਰੇ ਬ੍ਰਿੰਦ#ਛੀਪੇ ਰੰਗਰੇਜ਼ ਜੇ ਨ੍ਹਵੈਯਾ ਪਾਪਤਾਲ ਕੇ,#ਪਟਵੈ ਪਟੋਲੀ ਕੋਰੀ ਕੁਨਬੀ ਮਦਾਰੀ ਬ੍ਰਿੰਦ#ਨ੍ਰਿੱਤਕ ਮਲੇਛ ਪੁੰਜ ਖਾਤੇ ਜੀਵ ਪਾਲਕੇ,#ਚੂਹਰੇ ਚਮਾਰ ਚੁਰਹੇਰੇ ਔ ਖਟੀਕ ਡੂੰਮ#ਡੂਮਰੇ ਹਲਾਲਖੋਰ ਭੀਲ ਬੂਢੇ ਬਾਲਕੇ,#ਕੇਸਰੀਨਿਹਾਲ ਕਾਲੂਚੰਦ ਕੇ ਦੁਲਾਰੇ ਬਿਨਾ#ਤਾਰੇ ਕੌਨ ਸਾਰੇ ਨੀਚ ਬੀਚ ਕਲੂਕਾਲ ਕੇ.
ਸਰੋਤ: ਮਹਾਨਕੋਸ਼