ਕਾਲੂਬ
kaalooba/kālūba

ਪਰਿਭਾਸ਼ਾ

ਫ਼ਾ. [کالوُب] ਸੰਗ੍ਯਾ- ਦੇਹ. ਸ਼ਰੀਰ। ੨. ਅ਼. [قلوُب] ਕ਼ਲੂਬ. ਬਹੁਵਚਨ ਹੈ ਕ਼ਲਬ (ਦਿਲ) ਦਾ. ੩. ਅ਼. [قلوُب] ਕ਼ਲੂਬ. ਫਿਰ ਜਾਣ ਵਾਲਾ. ਜੋ ਕਿਸੇ ਬਾਤ ਪੁਰ ਕ਼ਾਇਮ ਨਹੀਂ. "ਕਾਲੂਬਿ ਅਕਲ ਮਨਿ ਗੋਰ ਨ ਮਾਨੀ." (ਵਾਰ ਮਲਾ ਮਃ ੧) ਚੰਚਲ ਅਵਿਸ਼੍ਵਾਸੀ ਬੁੱਧਿ ਵਾਲੇ ਨੇ ਮਨ ਵਿੱਚ ਸ਼ਮਸ਼ਾਨਭੂਮੀ ਚੇਤੇ ਨਹੀਂ ਕੀਤੀ. ਭਾਵ- ਮਰਣਾ ਭੁਲਾ ਦਿੱਤਾ ਹੈ.
ਸਰੋਤ: ਮਹਾਨਕੋਸ਼