ਕਾਹਾ
kaahaa/kāhā

ਪਰਿਭਾਸ਼ਾ

ਸੰਗ੍ਯਾ- ਸਿੰਧੀ. ਕਾਹ. ਹਮਲਾ. ਧਾਵਾ. ਭਾਵ- ਦੰਗਾ. "ਨਾਹੀ ਕਿਸੈ ਨਾਲਿ ਕਾਹਾ ਹੇ." (ਮਾਰੂ ਸੋਲਹੇ ਮਃ ੩) ੨. ਕਹਣ ਯੋਗ੍ਯ ਪ੍ਰਸੰਗ. ਕਥਨੀਯ ਵਾਰਤਾ. "ਅਵਰ ਨ ਦੂਜਾ ਕਾਹਾ ਹੇ." (ਮਾਰੂ ਸੋਲਹੇ ਮਃ ੧) ੩. ਘਾਟਾ. "ਤਿਨ ਸਿਰਿ ਚੂਕਾ ਕਾਹਾ ਹੇ." (ਮਾਰੂ ਸੋਲਹੇ ਮਃ ੩) ਦੇਖੋ, ਕਾਹੀਦਨ.
ਸਰੋਤ: ਮਹਾਨਕੋਸ਼