ਕਾਹਿ
kaahi/kāhi

ਪਰਿਭਾਸ਼ਾ

ਸਰਵ- ਕਿਆ. ਕਿੰ. "ਕਹਿ ਕਬੀਰ ਅਬ ਕਹੀਐ ਕਾਹਿ." (ਭੈਰ) ੨. ਕਿਸ ਨੂੰ. ਕਿਸ ਤੋਂ "ਮਾਗਉ ਕਾਹਿ ਰੰਕ ਸਭ ਦੇਖਉ." (ਬਿਲਾ ਕਬੀਰ) ੩. ਕ੍ਰਿ. ਵਿ- ਕਾਹੇ. ਕਿਸ ਲਈ. "ਸਿਮਰਤ ਕਾਹਿ ਨ ਰਾਮ?" (ਸ. ਮਃ ੯) "ਹਰਿ ਗੁਨ ਕਾਹਿ ਨ ਗਾਵਈ?" (ਤਿਲੰ ਮਃ ੯)
ਸਰੋਤ: ਮਹਾਨਕੋਸ਼