ਪਰਿਭਾਸ਼ਾ
ਸੰਗ੍ਯਾ- ਕ੍ਰਿਸਿਕਰਮ. ਕਾਸ਼੍ਤਕਾਰੀ. ਵਹਾਈ। ੨. ਖੇਤੀ. ਦੇਖੋ, ਕਿਰਸਾਣ. "ਕਿਰਸਾਣੀ ਕਿਰਸਾਣੁ ਕਰੇ." (ਗਉ ਮਃ ੪) "ਜੈਸੇ ਕਿਰਸਾਣੁ ਬੋਵੈ ਕਿਰਸਾਨੀ." (ਆਸਾ ਮਃ ੫) ਜਿਵੇਂ ਜ਼ਿਮੀਦਾਰ ਖੇਤੀ ਬੀਜਦਾ ਹੈ. "ਕਿਰਸਾਨੀ ਜਿਉ ਰਾਖੈ ਰਖਵਾਲਾ." (ਰਾਮ ਅਃ ਮਃ ੫)
ਸਰੋਤ: ਮਹਾਨਕੋਸ਼
ਸ਼ਾਹਮੁਖੀ : کِرسانی
ਅੰਗਰੇਜ਼ੀ ਵਿੱਚ ਅਰਥ
agriculture, farming, husbandry; agriculturists (collectively), peasantry
ਸਰੋਤ: ਪੰਜਾਬੀ ਸ਼ਬਦਕੋਸ਼