ਪਰਿਭਾਸ਼ਾ
ਯੂ. [کیِمِیا] ਸੰਗ੍ਯਾ- ਰਸਾਯਨ. ਰਸਾਇਣ. Chemia.¹ ਪਹਿਲਾਂ ਲੋਕ ਤਾਂਬੇ ਤੋਂ ਸੋਨਾ ਅਤੇ ਕਲੀ ਤੋਂ ਚਾਂਦੀ ਬਣਾਉਣ ਦੇ ਆਹਰ ਵਿੱਚ ਲੱਗੇ, ਭਾਵੇਂ ਇਸ ਵਿੱਚ ਉਨ੍ਹਾਂ ਨੂੰ ਸਫਲਤਾ ਨਾ ਹੋਈ, ਪਰ ਉਨ੍ਹਾਂ ਦੀ ਖੋਜ ਦਾ ਸਿੱਟਾ ਰਸਾਇਨਵਿਦ੍ਯਾ (Chemistry) ਪ੍ਰਗਟ ਹੋ ਗਈ, ਜਿਸ ਤੋਂ ਦੇਸ਼ਾਂ ਦੇ ਦੇਸ਼ ਚਾਂਦੀ ਸੋਨੇ ਨਾਲ ਘਰ ਭਰ ਬੈਠੇ.
ਸਰੋਤ: ਮਹਾਨਕੋਸ਼