ਪਰਿਭਾਸ਼ਾ
ਸੰ. ਕੁਬ੍ਜਾ. ਵਿ- ਕੁੱਬੀ. ਕੁਬੜੀ।#੨. ਸੰਗ੍ਯਾ- ਕੰਸ ਦੀ ਇੱਕ ਦਾਸੀ, ਜੋ ਬਟਣਾ ਬਣਾਉਣ ਅਤੇ ਮਲਣ ਵਿੱਚ ਵਡੀ ਨਿਪੁਣ ਸੀ. ਜਦ ਕ੍ਰਿਸਨ ਜੀ ਮਥੁਰਾ ਗਏ, ਤਦ ਉਨ੍ਹਾਂ ਨੇ ਇਸ ਤੋਂ ਸੁਗੰਧ ਵਾਲਾ ਲੇਪ ਮੰਗਿਆ, ਇਸ ਨੇ ਕੰਸ ਦਾ ਬਟਣਾ ਕ੍ਰਿਸਨ ਜੀ ਦੇ ਪ੍ਰੇਮ ਨਾਲ ਮਲਿਆ. ਕ੍ਰਿਸਨ ਜੀ ਨੇ ਰੀਝਕੇ ਇਸ ਦੇ ਪੈਰ ਪੁਰ ਆਪਣਾ ਅੰਗੂਠਾ ਰੱਖ ਅਰ ਠੋਡੀ ਹੇਠ ਹੱਥ ਦੇ ਕੇ ਜੋ ਝਟਕਾ ਦਿੱਤਾ, ਤਾਂ ਕੁਬੜਾਪਨ ਦੂਰ ਹੋ ਗਿਆ. ਇਸ ਦਾ ਨਾਉਂ ਅਨੇਕਵਕ੍ਰਾ ਅਤੇ ਤ੍ਰਿਵਕ੍ਰਾ ਭੀ ਹੈ. ਦੇਖੋ, ਕੁਬਿਜਾ। ੩. ਕੈਕੇਯੀ ਦੀ ਦਾਸੀ ਮੰਥਰਾ, ਜਿਸ ਦੇ ਸਿਖਾਉਣ ਪੁਰ ਕੈਕੇਯੀ ਨੇ ਰਾਜਾ ਦਸ਼ਰਥ ਤੋਂ ਭਰਤ ਨੂੰ ਰਾਜ ਅਤੇ ਰਾਮ ਲਈ ਵਣਵਾਸ ਮੰਗਿਆ ਸੀ.
ਸਰੋਤ: ਮਹਾਨਕੋਸ਼
KUBJÁ
ਅੰਗਰੇਜ਼ੀ ਵਿੱਚ ਅਰਥ2
a., s. f, Crooked backed, a crooked backed woman; also see Kubb.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ