ਕੁਮਕ਼ੁਮਾ
kumakaumaa/kumakaumā

ਪਰਿਭਾਸ਼ਾ

ਤੁ. [قُمقما] ਸੰਗ੍ਯਾ- ਤੰਗ ਮੂੰਹ ਦਾ ਗੜਵਾ। ੨. ਗੁਲਾਬਦਾਨੀ. "ਕੋ ਕੁਮਕੁਮਾ ਦੇਹਿ ਛਿਰਕਾਈ." (ਗੁਪ੍ਰਸੂ) ੩. ਲਾਖ ਦਾ ਗੋਲਾ, ਜਿਸ ਵਿੱਚ ਗੁਲਾਲ ਭਰਕੇ ਹੋਲੀ ਦੇ ਮੌਕੇ ਚਲਾਈਦਾ ਹੈ. ਇਹ ਇਤਨਾ ਪਤਲਾ ਅਤੇ ਭੁਰਭੁਰਾ ਹੁੰਦਾ ਹੈ ਕਿ ਜਰਾ ਠੋਕਰ ਵੱਜਣ ਤੋਂ ਫੁੱਟ ਜਾਂਦਾ ਹੈ ਅਤੇ ਗੁਲਾਲ ਬਿਖਰ ਜਾਂਦੀ ਹੈ.
ਸਰੋਤ: ਮਹਾਨਕੋਸ਼