ਕੁਰਸ
kurasa/kurasa

ਪਰਿਭਾਸ਼ਾ

ਸੰ. ਬੁਰਾ ਰਸ। ੨. ਅਣਬਣ. ਰਸ (ਪ੍ਰੇਮ) ਵਿੱਚ ਵਿਘਨ। ੩. ਅ਼. [قُرص] ਕ਼ੁਰਸ. ਸੰਗ੍ਯਾ- ਟਿੱਕੀ. ਗੋਲ ਆਕਾਰ ਦਾ ਟੁਕੜਾ। ੪. ਕ਼ੁਰਸੇ ਅ਼ਰਸ਼. [قُرِص عرش] ਆਕਾਸ਼ ਦੀ ਟਿੱਕੀ, ਸੂਰਜ। ੫. ਭਾਵ- ਸਤਿਗੁਰੂ ਦਾ ਮੁਖ. "ਨੂਰ ਅਰਸਹੁ ਕੁਰਸਹੁ ਝਟੀਐ." (ਵਾਰ ਰਾਮ ਮਃ) ਅ਼ਰਸ਼ੇ ਕ਼ੁਰਸ ਤੋਂ ਨੂਰ ਝੜਦਾ (ਵਰਸਦਾ) ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کُرس

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

bad taste, spoiled or interrupted pleasure
ਸਰੋਤ: ਪੰਜਾਬੀ ਸ਼ਬਦਕੋਸ਼

KURS

ਅੰਗਰੇਜ਼ੀ ਵਿੱਚ ਅਰਥ2

s. m, ny medicine made up as a wafer; a chair; a Chinese or Thibetan silver coin about equal in value to the fourth part of a rupee.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ