ਪਰਿਭਾਸ਼ਾ
ਭਰਤ ਦੀ ਵੰਸ਼ ਵਿੱਚ ਚੰਦ੍ਰਵੰਸ਼ੀ ਰਾਜਾ ਸੰਵਰਣ ਦਾ ਪੁਤ੍ਰ, ਜੋ ਰਾਣੀ ਤਪਤੀ ਦੇ ਉਦਰ ਤੋਂ ਪੈਦਾ ਹੋਇਆ. ਇਹ ਵਡਾ ਧਰਮਾਤਮਾ ਲਿਖਿਆ ਹੈ. ਇਸੇ ਤੋਂ ਕੁਰੁਵੰਸ਼ (ਕੋਰਵ) ਅਤੇ ਕੁਰੁਕ੍ਸ਼ੇਤ੍ਰ ਪ੍ਰਸਿੱਧ ਹਨ. ਦੇਖੋ, ਕੁਰੁਕ੍ਸ਼ੇਤ੍ਰ ਅਤੇ ਕੁਰੁਵੰਸ਼। ੨. ਕੁਰੁ ਦੀ ਵੰਸ਼ ਵਿੱਚ ਹੋਣ ਵਾਲਾ ਪੁਰਖ। ੩. ਕਰਣ ਦੀ ਆਗ੍ਯਾ. ਕਰ. ਜਿਵੇਂ- ਪਠਨੰ ਕੁਰੁ। ੪. ਭਾਤ. ਰਿੱਝੇ ਹੋਏ ਚਾਉਲ.
ਸਰੋਤ: ਮਹਾਨਕੋਸ਼