ਕੁਲਕ
kulaka/kulaka

ਪਰਿਭਾਸ਼ਾ

ਸੰ. ਸੰਗ੍ਯਾ- ਇੱਕ ਬਿਰਛ, ਜਿਸ ਨੂੰ ਮਕਰਤੇਂਦੂਆ ਭੀ ਆਖਦੇ ਹਨ. L. strychnos Nuxvomica । ੨. ਕੁਚਲੇ ਦਾ ਬਿਰਛ। ੩. ਹਰੇ ਰੰਗ ਦਾ ਸੱਪ। ੪. ਦੀਪਕ. ਦੀਵਾ। ੫. ਇੱਕ ਛੰਦ. ਦਸਮਗ੍ਰੰਥ ਵਿੱਚ ਕੁਲਕ ਦਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ- ਭ, ਜ. , .#ਉਦਾਹਰਣ-#ਧੰਧਕਤ ਇੰਦ। ਚੰਚਕਤ ਚੰਦ।#ਥੰਥਕਤ ਪੌਨ। ਭੰਭਜਤ ਮੌਨ।। (ਦੱਤਾਵ)#(ਅ) ਦੂਜਾ ਰੂਪ ਹੈ- ਪ੍ਰਤਿ ਚਰਣ ਅੱਠ ਮਾਤ੍ਰਾ, ਅੰਤ ਦੋ ਗੁਰੁ. ਇਸ ਭੇਦ ਦਾ ਨਾਉਂ "ਛਕਤ" ਭੀ ਹੈ.#ਉਦਾਹਰਣ-#ਦੁੰਦਭਿ ਬਾਜੇ। ਸਭ ਸੁਰ ਗਾਜੇ.#ਸੀਸ ਨਿਵਾਯੇ। ਸਭ ਸੁਖ ਪਾਏ।। (ਚੰਡੀ ੨)#(ੲ) ਤੀਜਾ ਰੂਪ ਹੈ, ਪ੍ਰਤਿ ਚਰਣ ੮. ਮਾਤ੍ਰਾ. ਅੰਤ ਗੁਰੁ ਲਘੁ ਦਾ ਨਿਯਮ ਨਹੀਂ, ਇਸ ਭੇਦ ਦਾ ਨਾਉਂ "ਪ੍ਰਸਿੱਧ" ਹੈ.#ਉਦਾਹਰਣ-#ਗਹਿ ਬਹੁ ਬਰਿਯਤ। ਨਰਕਹਿਂਡਰਿਯਤ।#ਅਸ ਦੁਰਕਰਮੰ। ਛੁਟ ਜਗ ਧਰਮੰ। (ਕਲਕੀ)#ਪਾਪਨ ਭਰਜਨ। ਪੁਨ੍ਯਨ ਭਰ ਜਨ।#ਮਰਜਨ ਕਰ ਜਨ। ਕਰਤ ਅਮਰ ਜਨ ॥¹#(ਚਕ੍ਰਧਰਚਰਿਤ੍ਰ ਚਾਰੁਚੰਦ੍ਰਿਕਾ)#੬. ਤਿੰਨ ਸਲੋਕਾਂ ਵਿੱਚ ਇੱਕ ਕ੍ਰਿਯਾਪਦ ਆਵੇ, ਅਰਥਾਤ ਜੋ ਬਾਤ ਸ਼ੁਰੂ ਕੀਤੀ ਹੈ ਉਹ ਤਿੰਨ ਸਲੋਕਾਂ ਵਿੱਚ ਖਤਮ ਹੋਵੇ, ਉਸ ਨੂੰ "ਕੁਲਕ" ਆਖਦੇ ਹਨ.
ਸਰੋਤ: ਮਹਾਨਕੋਸ਼