ਪਰਿਭਾਸ਼ਾ
ਇੱਕ ਸੂਰਜਵੰਸ਼ੀ ਰਾਜਾ, ਜਿਸ ਦੇ ਵਿਸਨੁਪੁਰਾਣ ਅਨੁਸਾਰ ੨੧੦੦੦ ਪੁਤ੍ਰ ਅਤੇ ਹਰਿਵੰਸ਼ ਅਨੁਸਾਰ ੧੦੦ ਸਨ. ਦੇਖੋ, ਧੁੰਧੁ। ੨. ਮਹਾਰਾਜਾ ਸ਼ਕ੍ਰਜਿਤ ਦਾ ਪੁਤ੍ਰ, ਜਿਸ ਦਾ ਨਾਉਂ ਰਿਤੁਧ੍ਵਜ ਸੀ. ਗਾਲਵ ਰਿਖੀ ਨੇ ਇਸ ਨੂੰ "ਕੁਵਲਯ" ਨਾਉਂ ਦਾ ਘੋੜਾ ਯੱਗ ਵਿੱਚ ਵਿਘਨ ਕਰਨ ਵਾਲੇ ਦੈਤਾਂ ਦੇ ਮਾਰਨ ਲਈ ਦਿੱਤਾ, ਇਸ ਲਈ ਨਾਉਂ ਕੁਵਲਯਾਸ਼੍ਵ ਹੋਇਆ. ਦੇਖੋ, ਮਦਾਲਸਾ.
ਸਰੋਤ: ਮਹਾਨਕੋਸ਼