ਕੁਸਪਾਤੀ
kusapaatee/kusapātī

ਪਰਿਭਾਸ਼ਾ

ਸੰਗ੍ਯਾ- ਕੁਸ਼ਪਵਿਤ੍ਰੀ. ਅਨਾਮਿਕਾ (ਚੀਚੀ ਦੇ ਪਾਸ ਦੀ ਉਂਗਲ) ਤੇ ਪਹਿਰਿਆ ਹੋਇਆ ਦੱਭ ਦਾ ਛੱਲਾ, ਜੋ ਹਿੰਦੂਮਤ ਅਨੁਸਾਰ ਦੇਵ ਅਤੇ ਪਿਤ੍ਰਿ ਕਰਮ ਵਿੱਚ ਪਹਿਰਨਾ ਵਿਧਾਨ ਹੈ. "ਗਿਆਨ ਜਨੇਊ ਧਿਆਨ ਕੁਸਪਾਤੀ." (ਆਸਾ ਮਃ ੧)
ਸਰੋਤ: ਮਹਾਨਕੋਸ਼