ਕੁਹੜਾਮ
kuharhaama/kuharhāma

ਪਰਿਭਾਸ਼ਾ

ਕੋਸ਼ਲ ਦੇਸ਼ ਦਾ ਇੱਕ ਨਗਰ, ਜਿਸ ਥਾਂ ਕੌਸ਼ਲ੍ਯਾ ਜਨਮੀ. ਕਈ ਪਟਿਆਲਾਰਾਜ ਦੇ ਘੁੜਾਮ ਨਗਰ ਨੂੰ ਕੁਹੜਾਮ ਸਮਝਦੇ ਹਨ, ਪਰ ਇਹ ਸਹੀ ਨਹੀਂ. ਦੇਖੋ, ਕੋਸਲ. "ਕੁਹੜਾਮ ਜਹਾਂ ਸੁਨਿਯੇ ਸਹਰੰ। ਤਹਿ ਕੋਸਲਰਾਜ ਨ੍ਰਿਪੇਸ ਬਰੰ। ਉਪਜੀ ਤਿਂਹ ਧਾਮ ਸੂਤਾ ਕੁਸਲੰ। ਜਿਂਹ ਜੀਤਲਈ ਸਸਿਅੰਸੁ ਕਲੰ." (ਰਾਮਾਵ)
ਸਰੋਤ: ਮਹਾਨਕੋਸ਼