ਪਰਿਭਾਸ਼ਾ
ਵਿ- ਕੰਨ੍ਯਾ ਮਾਰਨ ਵਾਲਾ. ਪੁਰਾਣੇ ਜ਼ਮਾਨੇ ਕਈ ਲੋਕ ਪੁਤ੍ਰੀ ਨੂੰ ਮਾਰ ਦਿੰਦੇ ਸਨ ਤਾਕਿ ਉਹ ਖਰਚਾਂ ਤੋਂ ਬਚਣ ਅਤੇ ਕਿਸੇ ਨੂੰ ਆਪਣਾ ਦਾਮਾਦ ਨਾ ਬਣਾਉਣ. ਸਿੱਖ ਧਰਮ ਵਿੱਚ ਕੁੜੀਮਾਰ ਨਾਲ ਵਰਤੋਂ ਵਿਹਾਰ ਦਾ ਨਿਸੇਧ ਹੈ. ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਇਹ ਖੋਟੀ ਰੀਤਿ ਦੇਸ਼ ਵਿੱਚੋਂ ਬਹੁਤ ਘਟ ਗਈ ਹੈ. "ਮੀਣਾ ਔਰ ਮਸੰਦੀਆ ਮੋਨਾ ਕੁੜੀ ਜੁ ਮਾਰ। ਹੋਇ ਸਿੱਖ ਵਰਤਣ ਕਰੈ ਅੰਤ ਕਰੋਂਗਾ ਖ੍ਵਾਰ." (ਤਨਾਮਾ)
ਸਰੋਤ: ਮਹਾਨਕੋਸ਼