ਕੁੰਡ
kunda/kunda

ਪਰਿਭਾਸ਼ਾ

ਸੰ. कुण्डू ਧਾ- ਰਖ੍ਯਾ ਕਰਨਾ. ਸੰਭਾਲਨਾ। ੨. ਸੰਗ੍ਯਾ- ਜੋ ਜਲ ਦੀ ਰਖ੍ਯਾ ਕਰੇ, ਟੋਆ. ਗਢਾ। ੩. ਹ਼ੌਜ. ਚਬੱਚਾ. "ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿਜਾਹਾ." (ਆਸਾ ਮਃ ੫)#੪. ਅੱਗ ਦੇ ਰੱਖਣ ਦਾ ਟੋਆ. (ਕੁਡਿ ਦਾਹੇ) ਹੋਮ ਲਈ ਸ਼ਾਸਤ੍ਰ ਦੀ ਵਿਧੀ ਨਾਲ ਪੁੱਟਿਆ ਹੋਇਆ ਟੋਆ. ਦੇਖੋ, ਹਵਨਕੁੰਡ। ੫. ਖਾਸ ਕਰਕੇ ਨਰਕ ਦੇ ੮੬ ਗਰਤ, ਜੋ ਕੁਕਰਮੀਆਂ ਨੂੰ ਸਜ਼ਾ ਦੇਣ ਲਈ ਬਣਾਏ ਹਨ. ਦੇਖੋ, ਦੇਵੀਭਾਗਵਤ ਸਕੰਧ ੯. ਅਃ ੩੭। ੬. ਹਿੰਦੂਧਰਮਸ਼ਾਸਤ੍ਰ ਅਨੁਸਾਰ ਪਤੀ ਦੇ ਜਿਉਂਦੇ ਜਾਰ ਤੋਂ ਪੈਦਾ ਹੋਇਆ ਪੁਤ੍ਰ.¹ ਦੇਖੋ, ਪਾਰਾਸ਼ਰ ਸਿਮ੍ਰਿਤਿ ਅਃ ੪, ਸ਼. ੨੩। ੭. ਕੂਟ (ਦਿਸ਼ਾ) ਲਈ ਭੀ ਕੁੰਡ ਸ਼ਬਦ ਆਇਆ ਹੈ. "ਤਿਂਹ ਚਤੁਰ ਕੁੰਡ ਜਿਤ੍ਯੋ ਦੁਬਾਰ." (ਗ੍ਯਾਨ) "ਸੋ ਚਹੁ ਕੁੰਡੀ ਜਾਣੀਐ." (ਵਾਰ ਮਾਝ ਮਃ ੨) ੮. ਪੰਜਾਬੀ ਵਿੱਚ ਫ਼ਾਰਸੀ 'ਕੁੰਦ' ਦੀ ਥਾਂ ਭੀ ਕੁੰਡ ਵਰਤਦੇ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کُنڈ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

pool, pond, tank, reservoir; pit for consecrated fire, fire altar
ਸਰੋਤ: ਪੰਜਾਬੀ ਸ਼ਬਦਕੋਸ਼

KUṆḌ

ਅੰਗਰੇਜ਼ੀ ਵਿੱਚ ਅਰਥ2

s. m, spring, a pond, a pool, a lake, an abyss; a large earthen vessel especially fixed in the manger for cattle, a manger, a shallow pit or pan in which a sacrificial fire is lighted (as hawaṉ kuṇḍ), a fire alter.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ