ਕੁੰਡਲ
kundala/kundala

ਪਰਿਭਾਸ਼ਾ

ਸੰ. ਸੰਗ੍ਯਾ- ਘੇਰਾ. ਦਾਇਰਾ. "ਰੇ ਨਰ ਗਰਭਕੁੰਡਲ ਜਬ ਆਛਤ." (ਸ੍ਰੀ ਬੇਣੀ) "ਗਰਭਕੁੰਡਲ ਮਹਿ ਉਰਧਧਿਆਨੀ." (ਮਾਰੂ ਸੋਲਹੇ ਮਃ ੧) ੨. ਗੋਲਾਕਾਰ ਕੰਨਾਂ ਦਾ ਭੂਸਣ. ਤੁੰਗਲ. ਬਾਲਾ. "ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ." (ਗਉ ਅਃ ਮਃ ੧)
ਸਰੋਤ: ਮਹਾਨਕੋਸ਼

KUṆḌAL

ਅੰਗਰੇਜ਼ੀ ਵਿੱਚ ਅਰਥ2

s. m, circle, a curl, an ear-ring; an iron ring on an ox's neck by which he is secured against thieves; a circle round the sun or moon.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ