ਕੁੰਤਲ
kuntala/kuntala

ਪਰਿਭਾਸ਼ਾ

ਸੰ. ਸੰਗ੍ਯਾ- ਕੁੰਤ (ਬਰਛੀ)ਜੇਹੀ ਨੋਕ ਵਾਲਾ, ਕੇਸ਼. "ਕੁੰਤਲ ਲਲਿਤ ਅਲਕ ਅਹਿਛੌਨੰ." (ਨਾਪ੍ਰ) ੨. ਜੌਂ, ਜੋ ਤਿੱਖੀਆਂ ਨੋਕਾਂ ਵਾਲੇ ਹੁੰਦੇ ਹਨ। ੩. ਹਲ, ਜਿਸ ਦਾ ਫਾਲਾ ਬਰਛੀ ਜੇਹਾ ਤਿੱਖਾ ਹੁੰਦਾ ਹੈ। ੪. ਮੁਰਗਾ, ਤਿੱਖੇ ਨੌਹਾਂ ਵਾਲਾ.
ਸਰੋਤ: ਮਹਾਨਕੋਸ਼