ਪਰਿਭਾਸ਼ਾ
ਘੜੇ ਜੇਹੇ ਕੰਨਾ ਵਾਲਾ ਰਾਖਸ, ਜੋ ਰਾਵਣ ਦਾ ਛੋਟਾ ਭਾਈ ਸੀ. ਸੁਮਾਲੀ ਰਾਖਸ ਦੀ ਪੁਤ੍ਰੀ ਕੇਕਸੀ ਦੇ ਉਦਰ ਤੋਂ ਇਹ ਵਿਸ਼੍ਰਵਾ ਦਾ ਪੁਤ੍ਰ ਸੀ. ਇਸ ਨੇ ਬ੍ਰਹਮਾ ਨੂੰ ਤਪ ਕਰਕੇ ਪ੍ਰਸੰਨ ਕੀਤਾ, ਜਦ ਵਰ ਲੈਣ ਦਾ ਸਮਾ ਆਇਆ ਤਦ ਦੇਵਤਿਆਂ ਨੇ ਸਰਸ੍ਵਤੀ ਨੂੰ ਇਸ ਦੀ ਰਸਨਾ ਪੁਰ ਬੈਠਾਕੇ ਇਹ ਕਹਾਇਆ ਕਿ ਮੈਂ ਬਹੁਤ ਸੁੱਤਾ ਰਹਾਂ, ਕੇਵਲ ਛੀ ਮਹੀਨੇ ਪਿੱਛੋਂ ਇਕ ਦਿਨ ਖਾਣ ਲਈ ਜਾਗਾਂ. ਇਸ ਨੂੰ ਰਾਮਚੰਦ੍ਰ ਜੀ ਨੇ ਜੰਗ ਵਿੱਚ ਮਾਰਿਆ. "ਬਲੀ ਕੁੰਭਕਾਨੰ ਤਊ ਨਾਹਿ ਜਾਗ੍ਯੰ." (ਰਾਮਾਵ) "ਹਨੇ ਬਾਣ ਤਾਣੰ, ਝਿਣ੍ਯੋ ਕੁੰਭਕਾਣੰ." (ਰਾਮਾਵ)
ਸਰੋਤ: ਮਹਾਨਕੋਸ਼