ਕੁੰਭਕਾਰ
kunbhakaara/kunbhakāra

ਪਰਿਭਾਸ਼ਾ

ਸੰ. ਸੰਗ੍ਯਾ- ਘੜਾ ਬਣਾਉਣ ਵਾਲਾ. ਘੁਮਿਆਰ। ਕੂਜੀਗਰ. ਕੁਮ੍ਹਾਰ. ਇਹ ਲੋਕ ਆਪਣੇ ਤਾਈਂ ਬ੍ਰਹਮਾ ਦੀ ਵੰਸ਼ ਆਖਦੇ ਅਤੇ ਪ੍ਰਜਾਪਤਿ ਸਦਾਉਂਦੇ ਹਨ. ਔਸ਼ਨਸੀ ਸਿਮ੍ਰਿਤਿ ਦੇ ਸ਼. ੩੨ ਵਿੱਚ ਲਿਖਿਆ ਹੈ ਕਿ ਵੈਸ਼੍ਯ ਦੀ ਕੰਨ੍ਯਾ ਤੋਂ ਬ੍ਰਾਹਮਣ ਦਾ ਪੁਤਰ ਕੁੰਭਕਾਰ ਹੈ.
ਸਰੋਤ: ਮਹਾਨਕੋਸ਼