ਪਰਿਭਾਸ਼ਾ
ਸੰ. कुम्भक ਸੰਗ੍ਯਾ- ਕੁੰਭ ਘੜੇ ਨੂੰ ਜਿਵੇਂ ਪਾਣੀ ਨਾਲ ਭਰੀਦਾ ਹੈ, ਤਿਵੇਂ ਪ੍ਰਾਣਾਂ ਨੂੰ ਅੰਦਰ ਖਿੱਚਕੇ ਭਰਨਾ, ਯੋਗ ਅਨੁਸਾਰ ਕੁੰਭਕ ਹੈ. ਚੀਚੀ ਪਾਸ ਦੀ ਉਂਗਲ ਅਤੇ ਅੰਗੂਠੇ ਨਾਲ ਨੱਕ ਫੜਕੇ ਪ੍ਰਾਣਾਂ ਨੂੰ ਰੋਕਣਾ. ਪ੍ਰਾਣ ਠਹਿਰਾਉਣੇ. "ਜਬ ਕੁੰਭਕੁ ਭਰਿਪੁਰਿ ਲੀਣਾ। ਤਹ ਬਾਜੇ ਅਨਹਦ ਬੀਣਾ." (ਰਾਮ ਕਬੀਰ) ੨. ਕੁਮ੍ਹਾਰ, ਜੋ ਕੁੰਭ ਨੂੰ ਕਰਦਾ ਹੈ.
ਸਰੋਤ: ਮਹਾਨਕੋਸ਼