ਕੂਟਨ
kootana/kūtana

ਪਰਿਭਾਸ਼ਾ

ਕ੍ਰਿ- ਕੁੱਟਣਾ. ਪੀਟਨਾ. ਤਾੜਨਾ। ੨. ਸੰਗ੍ਯਾ- ਦੱਲਾ. ਭੇਟੂ. "ਕੂਟਨ ਸੋਇ ਜੋ ਮਨ ਕਉ ਕੂਟੈ." (ਗੌਂਡ ਕਬੀਰ) ਕਬੀਰ ਜੀ ਦੀ ਨਿੰਦਾ ਕਰਕੇ ਜੋ ਲੋਕਾਂ ਨੇ ਕੂਟਨ ਸ਼ਬਦ ਵਰਤਿਆ, ਉਸ ਦਾ ਉਲਟਾ ਅਰਥ ਕਰਦੇ ਹਨ ਕਿ ਮਨ ਤਾੜਨ ਵਾਲਾ ਕੂਟਨ ਹੈ.
ਸਰੋਤ: ਮਹਾਨਕੋਸ਼