ਪਰਿਭਾਸ਼ਾ
ਦੇਖੋ, ਕੇਦਾਰ ੩. "ਗੰਗਾ ਜਮਨਾ ਕੇਲ ਕੇਦਾਰਾ." (ਮਾਰੂ ਸੋਲਹੇ ਮਃ ੧) ੨. ਕਲ੍ਯਾਣ ਠਾਟ ਦਾ ਇੱਕ ਸੰਪੂਰਣ ਰਾਗ ਹੈ. ਇਸ ਵਿੱਚ ਮੱਧਮ ਸ਼ੁੱਧ ਅਤੇ ਤੀਵ੍ਰ ਦੋਵੇਂ ਲਗਦੇ ਹਨ. ਨਿਸਾਦ ਭੀ ਦੋਵੇਂ ਹਨ. ਸ਼ੁੱਧ ਮੱਧਮ ਵਾਦੀ ਅਤੇ ਸੜਜ ਸੰਵਾਦੀ ਹੈ. ਤੀਵ੍ਰ ਮੱਧਮ ਅਤੇ ਗਾਂਧਾਰ ਦੁਰਬਲ ਹਨ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ.#ਸਰਗਮ- ਨ ਸ ਮ, ਗ ਪ, ਮੀ ਪ ਧ ਨਾ ਧ ਪ, ਸ ਨਾ ਧ ਪ, ਮੀ ਪ ਧ ਪ ਮ, ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਦਾਰੇ ਦਾ ਤੇਈਹਵਾਂ ਨੰਬਰ ਹੈ। ੩. ਦੇਖੋ, ਕਿਦਾਰਾ.
ਸਰੋਤ: ਮਹਾਨਕੋਸ਼