ਕੇਰ ਸਾਹਿਬ
kayr saahiba/kēr sāhiba

ਪਰਿਭਾਸ਼ਾ

ਪਿੰਡ. "ਜੈਸੁਖ," ਜਿਲਾ ਗੁਜਰਾਤ, ਤਸੀਲ ਫਾਲੀਆ, ਥਾਣਾ ਪਿੰਡੀਬਹਾਉੱਦੀਨ ਤੋਂ ਪੂਰਵ ਦੋ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ ਹੈ. ਮਹਾਰਾਜਾ ਰਣਜੀਤ ਸਿੰਘ ਨੇ ੪੦ ਮੁਰੱਬੇ ਜ਼ਮੀਨ ਅਤੇ ਪੰਜ ਹਜ਼ਾਰ ਰੁਪਯਾ ਸਾਲਾਨਾ ਜਾਗੀਰ ਇਸ ਗੁਰਦ੍ਵਾਰੇ ਨਾਲ ਲਾਈ, ਦਰਬਾਰ ਅਤੇ ਤਲਾਉ ਦੀ ਸੇਵਾ ਕਰਾਈ.#ਇੱਥੇ ਵੈਸਾਖੀ ਚੇਤਚੌਦਸ ਅਤੇ ਭਾਦੋਂ ਦੀ ਮੱਸਿਆ ਨੂੰ ਮੇਲੇ ਲਗਦੇ ਹਨ. ਉਦਾਸੀ ਪੁਜਾਰੀ ਹੈ.#ਰੇਲਵੇ ਸਟੇਸ਼ਨ ਚਿਲੀਆਂਵਾਲਾ ਤੋਂ ਦੱਖਣ ਵੱਲ ੬. ਮੀਲ ਦੇ ਕਰੀਬ ਹੈ.
ਸਰੋਤ: ਮਹਾਨਕੋਸ਼