ਪਰਿਭਾਸ਼ਾ
ਭਾਈ ਸੁੱਖਾਸਿੰਘ ਨੇ ਗੁਰੁਵਿਲਾਸ ਵਿੱਚ ਕੇਸਗੜ੍ਹ ਦਾ ਅਨੁਵਾਦ (ਉਲਥਾ) ਕਰਕੇ ਕੇਸਕੋਟ ਅਤੇ ਕੇਸਦੁਰਗ ਆਦਿਕ ਨਾਉਂ ਬਣਾ ਦਿੱਤੇ ਹਨ. ਕੇਸਗੜ੍ਹ ਆਨੰਦਪੁਰ ਵਿੱਚ ਉਹ ਗੁਰਧਾਮ ਹੈ, ਜਿਸ ਥਾਂ ਦਸ਼ਮੇਸ਼ ਨੇ ੧. ਵੈਸਾਖ ਸੰਮਤ ੧੭੫੬ ਨੂੰ ਅਮ੍ਰਿਤਦਾਨ ਦੇ ਕੇ ਮੁਰਦਿਆਂ ਨੂੰ ਜੀਵਨਦਾਨ ਦਿੱਤਾ ਅਤੇ ਕੇਸ਼ ਰੱਖਣ ਦਾ ਉਪਦੇਸ਼ ਕੀਤਾ. ਇਹ ਖ਼ਾਲਸੇ ਦਾ ਤੀਜਾ ਤਖਤ ਹੈ. ਇਸਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋ ਸ਼ਸਤ੍ਰ ਹਨ, ਉਹ ਆਨੰਦਪੁਰ ਸ਼ਬਦ ਵਿਚ 'ਕੇਸਗੜ੍ਹ' ਦੇਖੋ.
ਸਰੋਤ: ਮਹਾਨਕੋਸ਼