ਕੋਟਕਪੂਰਾ
kotakapooraa/kotakapūrā

ਪਰਿਭਾਸ਼ਾ

ਫ਼ਰੀਦਕੋਟ ਰਿਆਸਤ ਵਿੱਚ ਕਪੂਰ ਸਿੰਘ ਬੈਰਾੜ ਦਾ ਵਸਾਇਆ ਨਗਰ, ਜੋ ਹੁਣ ਰੇਲਵੇ ਸਟੇਸ਼ਨ ਹੈ. ਦਸ਼ਮੇਸ਼ ਇਸ ਥਾਂ ਕੁਝ ਸਮਾਂ ਠਹਿਰਕੇ ਮੁਕਤਸਰ ਵੱਲ ਗਏ ਹਨ. ਇਸ ਥਾਂ ਦੋ ਗੁਰਦ੍ਵਾਰੇ ਹਨ- ਇੱਕ ਆਬਾਦੀ ਅੰਦਰ ਕੱਚੇ ਤਾਲ ਦੇ ਵਿਚਕਾਰ, ਜਿਸ ਨਾਲ ਰਿਆਸਤ ਵੱਲੋਂ ੧੨੬ ਘੁਮਾਉਂ ਜ਼ਮੀਨ ਹੈ. ਦੂਜਾ ਨਗਰ ਤੋਂ ਦੱਖਣ ਵੱਲ ਦੋ ਮੀਲ ਕਰੀਬ "ਗੁਰੂਢਾਬ" ਨਾਉਂ ਤੋਂ ਪ੍ਰਗਟ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਇਸਨਾਨਾ ਕਰਕੇ ਦਸਤਾਰ ਸਜਾਈ ਹੈ.
ਸਰੋਤ: ਮਹਾਨਕੋਸ਼