ਕੋਟਲਾ
kotalaa/kotalā

ਪਰਿਭਾਸ਼ਾ

ਰੋਪੜ ਤੋਂ ਦੋ ਕੋਹ ਪੂਰਵ ਇੱਕ ਪਿੰਡ. ਇਸ ਥਾਂ ਦੇ ਪਠਾਣਾਂ ਨੇ ਦਸ਼ਮੇਸ਼ ਦੀ ਬਹੁਤ ਸੇਵਾ ਕੀਤੀ. ਸਤਿਗੁਰੂ ਨੇ ਇੱਕ ਕਟਾਰ ਅਤੇ ਢਾਲ ਬਖ਼ਸ਼ੀ. ਇਸ ਥਾਂ ਗੁਰੂ ਸਾਹਿਬ ਦੇ ਦੋ ਪਵਿਤ੍ਰ ਅਸਥਾਨ ਹਨ. ਇੱਕ ਨਗਰ ਦੇ ਅੰਦਰ ਦੂਜਾ, ਬਾਹਰ। ੨. ਦੇਖੋ, ਮਲੇਰਕੋਟਲਾ.
ਸਰੋਤ: ਮਹਾਨਕੋਸ਼