ਕੋਟਾ
kotaa/kotā

ਪਰਿਭਾਸ਼ਾ

ਕ੍ਰੋੜਹਾ. ਕੋਟਿ ਦਾ ਬਹੁਵਚਨ. "ਉਧਰਹਿ ਸਗਲੇ ਕੋਟਾ." (ਸੋਰ ਮਃ ੫) ੨. ਰਾਜਪੂਤਾਨੇ ਵਿੱਚ ਇੱਕ ਰਿਆਸਤ ਅਤੇ ਉਸ ਦੀ ਰਾਜਧਾਨੀ ਦਾ ਪ੍ਰਧਾਨ ਨਗਰ (Kotah), ਜੋ ਹੁਣ ਬੀ. ਬੀ. ਅਤੇ ਸੀ. ਆਈ. ਰੇਲਵੇ ਦਾ ਜੰਕਸ਼ਨ ਹੈ. ੩. ਖ਼ਰਬੂਜ਼ਾ ਖੱਖੜੀ (ਕਕੜੀ) ਆਦਿਕ ਦੇ ਮਗ਼ਜ਼ ਭੁੰਨਕੇ ਸੁਪਾਰੀ ਦੇ ਚੂਰਣ ਨਾਲ ਮਿਲਾਇਆ ਇੱਕ ਨਮਕੀਨ ਪਦਾਰਥ, ਜੋ ਅਮੀਰ ਭੋਜਨ ਪਿੱਛੋਂ ਖਾਂਦੇ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کوٹا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

quota
ਸਰੋਤ: ਪੰਜਾਬੀ ਸ਼ਬਦਕੋਸ਼

KOṬÁ

ਅੰਗਰੇਜ਼ੀ ਵਿੱਚ ਅਰਥ2

s. m, kind of dish used by Muhammadans at the Muharram.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ