ਕੋਟ ਮਿਰਜਾ ਜਾਨ
kot mirajaa jaana/kot mirajā jāna

ਪਰਿਭਾਸ਼ਾ

ਵਟਾਲੇ ਅਤੇ ਕਲਾਨੌਰ ਦੇ ਵਿਚਕਾਰ ਇੱਕ ਪਿੰਡ. ਜਿਸ ਥਾਂ ਬੰਦਾ ਬਹਾਦੁਰ ਨੇ ਕੱਚੀ ਗੜ੍ਹੀ ਬਣਾਉਣੀ ਆਰੰਭੀ ਸੀ, ਪਰ ਅਜੇ ਅਧੂਰੀ ਹੀ ਸੀ ਕਿ ਤੁਰਕਾਨੀਦਲ ਚੜ੍ਹ ਆਇਆ. ਬੰਦਾ ਬਹਾਦੁਰ ਨੇ ਗੁਰਦਾਸਪੁਰ ਦੀ ਗੜ੍ਹੀ ਜਾ ਮੱਲੀ. ਦੇਖੋ, ਦੁਨੀਚੰਦ ਦੀ ਹਵੇਲੀ.
ਸਰੋਤ: ਮਹਾਨਕੋਸ਼