ਕੋਟ ਸਮ੍ਹੀਰ
kot samheera/kot samhīra

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ ਇੱਕ ਪਿੰਡ ਹੈ, ਜਿਸ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦਮਦਮੇ ਸਾਹਿਬ ਤੋਂ ਇੱਥੇ ਆਏ ਹਨ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ, ਜਿਸ ਨਾਲ ੬੩ ਘੁਮਾਉਂ ਦਰਖ਼ਤਾਂ ਦੀ ਝਿੜੀ ਪਟਿਆਲੇ ਵੱਲੋਂ ਹੈ.#ਰੇਲਵੇ ਸਟੇਸ਼ਨ ਕਟਾਰਸਿੰਘਵਾਲਾ ਤੋਂ ਨੈਰਤ ਕੋਣ ਤਿੰਨ ਮੀਲ ਕੱਚਾ ਰਸਤਾ ਹੈ.
ਸਰੋਤ: ਮਹਾਨਕੋਸ਼