ਕੋਰਟ
korata/korata

ਪਰਿਭਾਸ਼ਾ

General Court. ਇਹ ਅਬੂਤਬੇਲੇ ਨਾਲ ਲਹੌਰ ਆਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਨੌਕਰ ਹੋਇਆ. ਇਸ ਦੀ ਛਾਉਣੀ ਬੇਗਮਪੁਰੇ ਸੀ. ਇਹ ਚੰਗਾ ਲਿਖਿਆ ਪੜ੍ਹਿਆ ਆਦਮੀ ਸੀ. ਸਨ ੧੮੪੧ ਵਿੱਚ ਰਾਜਰੌਲਾ ਵੇਖਕੇ ਇਹ ਲਹੌਰ ਦੀ ਨੌਕਰੀ ਛੱਡ ਗਿਆ। ੨. ਅੰ. Court. ਅੰਗਣ. ਵੇਹੜਾ। ੩. ਰਾਜਦਰਬਾਰ। ੪. ਨ੍ਯਾਯਸ਼ਾਲਾ. ਕਚਹਿਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کورٹ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

court, courthouse, court room; colloquial prosecuting officer
ਸਰੋਤ: ਪੰਜਾਬੀ ਸ਼ਬਦਕੋਸ਼