ਕੋਰੜਾ
korarhaa/korarhā

ਪਰਿਭਾਸ਼ਾ

ਸੰਗ੍ਯਾ- ਕਸ਼ਾ. ਚਾਬੁਕ। ੨. ਇੱਕ ਛੰਦ. ਇਸ ਦਾ ਨਾਉਂ "ਆਨੰਦ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ੧੩. ਅੱਖਰ. ਪਹਿਲਾ ਵਿਸ਼੍ਰਾਮ ਛੀ ਪੁਰ, ਦੂਜਾ ਸੱਤ ਪੁਰ, ਅੰਤ ਲਘੁ ਗੁਰੁ. ਜੇ ਇਸ ਦੇ ਅੰਤ ਰਗਣ- - ਰੱਖੀਏ ਤਦ ਚਾਲ ਬਹੁਤ ਸੁੰਦਰ ਹੁੰਦੀ ਹੈ.#ਉਦਾਹਰਣ-#ਸਤਿਗੁਰੁ ਕਹ੍ਯੋ, ਸੁਨੋ ਵੀਰ ਖਾਲਸਾ,#ਤ੍ਯਾਗਦੇਹੁ ਮਨੋ, ਵਡਿਆਈ ਲਾਲਸਾ,#ਹੋਇ ਨਿਸਕਾਮ, ਕਰੋ ਸੇਵਾ ਦੇਸ਼ ਕੀ,#ਚਾਹਤ ਹੋ ਕ੍ਰਿਪਾ, ਯਦਿ ਜਗਤੇਸ਼ ਕੀ.#ਪਯਾਰ ਛੰਦ ਇਸੇ ਦਾ ਇੱਕ ਭੇਦ ਹੈ. ਦੇਖੋ, ਪਯਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کورڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

whip, lash, scourge
ਸਰੋਤ: ਪੰਜਾਬੀ ਸ਼ਬਦਕੋਸ਼