ਕੋੜ
korha/korha

ਪਰਿਭਾਸ਼ਾ

ਸੰਗ੍ਯਾ- ਕੋਟਿ. ਕ੍ਰੋੜ. "ਸਿਮਰਹਿ ਦੇਵਤੇ ਕੋੜ ਤੇਤੀਸਾ." (ਮਾਰੂ ਸੋਲਹੇ ਮਃ ੫) ੨. ਸੰ. ਕ੍ਰੋਡ. ਸੂਰ. "ਧੌਲ ਧੜਹੜ੍ਯੋ, ਕਾਗੜਦੀ ਕੋੜੰਭਿ ਕੜਕ੍ਯੋ." (ਰਾਮਾਵ) ਰਾਮ ਦੇ ਯੁੱਧ ਸਮੇਂ ਧਵਲ ਦਹਿਲਗਿਆ ਅਤੇ ਵਰਾਹ ਦੀ ਪਿੱਠ ਭੀ ਕੜਕਉੱਠੀ.
ਸਰੋਤ: ਮਹਾਨਕੋਸ਼