ਕੌਮੁਦੀ
kaumuthee/kaumudhī

ਪਰਿਭਾਸ਼ਾ

ਕੁਮੁਦ (ਭੰਮੂਲਾਂ) ਨੂੰ ਆਨੰਦ ਕਰਨ ਵਾਲੀ, ਚਾਂਦਨੀ. ਚਾਂਦਨੀ ਰਾਤ ਵਿੱਚ ਕੁਮੁਦ ਬਹੁਤ ਖਿੜਦੇ ਹਨ। ੨. ਕੱਤਕ ਦੀ ਪੂਰਨਮਾਸੀ। ੩. ਵ੍ਯਾਕਰਣ ਦੇ ਆਚਾਰਯ ਪਾਣਿਨਿ ਕ੍ਰਿਤ ਅਸ੍ਟਾਧ੍ਯਾਈ ਦੇ ਆਧਾਰ ਤੇ ਭੱਟੋਜਿਦੀਕ੍ਸ਼ਿਤ ਦੀ ਬਣਾਈ ਸਿੱਧਾਂਤ ਕੌਮੁਦੀ, ਜੋ ਵ੍ਯਾਕਰਣ ਦਾ ਪ੍ਰਸਿੱਧ ਗ੍ਰੰਥ ਹੈ। ੪. ਵਰਦਰਾਜ ਭੱਟ ਦੀ ਰਚੀ ਹੋਈ ਮਧ੍ਯਸਿੱਧਾਂਤ ਕੌਮੁਦੀ. ਇਸ ਦੀ ਰਚਨਾ ਸੰਮਤ ੧੨੫੦ ਵਿੱਚ ਹੋਈ ਹੈ। ੫. ਵਰਦਰਾਜ ਭੱਟ ਕ੍ਰਿਤ ਲਘੁਸਿੱਧਾਂਤ ਕੌਮੁਦੀ. ਇਸ ਕੌਮੁਦੀ ਦਾ ਪ੍ਰਚਾਰ ਪਹਿਲੀ ਦੋਹਾਂ ਨਾਲੋਂ ਜਾਦਾ ਹੈ। ੬. ਦੇਖੋ, ਗੁਰੁਕੌਮੁਦੀ। ੭. ਕੁਮੁਦ (ਰਾਜਾ) ਦੀ ਸਭਾ। ੮. ਕੁਮੁਦ (ਵਿਸਨੁ) ਦੀ ਗਦਾ ਕੌਮੋਦਕੀ.
ਸਰੋਤ: ਮਹਾਨਕੋਸ਼