ਪਰਿਭਾਸ਼ਾ
ਦੇਖੋ, ਕੋਇਲਾ.; ਸੰਗ੍ਯਾ- ਨਾਰੰਗੀ ਦੀ ਇੱਕ ਜਾਤਿ. ਇਸ ਦਾ ਰੰਗ ਸੰਧੂਰੀ ਹੁੰਦਾ ਹੈ। ੨. ਦਰਵਾਜ਼ੇ ਦਾ ਕਿਨਾਰਾ. ਦਰਵਾਜ਼ੇ ਦਾ ਉਹ ਥਮਲਾ ਜਿਸ ਉੱਪਰੋਂ ਡਾਟ ਉਠਾਇਆ ਜਾਵੇ। ੩. ਕਮਲਾ. ਲਕ੍ਸ਼੍ਮੀ. ਦੇਖੋ, ਕਉਲਾ। ੪. ਇੱਕ ਹਿੰਦੂ ਲੜਕੀ ਕਮਲਾ, ਜੋ ਕਾਜੀ ਰੁਸਤਮਖ਼ਾਂ ਮੁਜੰਗ (ਲਹੌਰ) ਨਿਵਾਸੀ ਨੇ ਮੁੱਲ ਲੈ ਕੇ ਗੋਲੀ ਪਾਲੀ ਸੀ, ਅਤੇ ਇਸਲਾਮ ਧਰਮ ਦੀ ਸਿਖ੍ਯਾ ਦੇ ਕੇ ਵਿਦ੍ਵਾਨ ਬਣਾਈ ਸੀ. ਪਰ ਇਸ ਦੇ ਮਨ ਦਾ ਝੁਕਾਉ ਹਿੰਦੂਧਰਮ ਵੱਲ ਵਿਸ਼ੇਸ ਸੀ. ਗੁਰੁਮਹਿਮਾ ਅਤੇ ਸਤਿਗੁਰੂ ਨਾਨਕ ਦੇਵ ਦੀ ਬਾਣੀ ਕਈ ਦਰਵੇਸ਼ਾਂ ਤੋਂ ਸੁਣਕੇ ਇਸ ਦੇ ਮਨ ਵਿੱਚ ਸਿੱਖੀ ਦਾ ਪ੍ਰੇਮ ਜਾਗਿਆ, ਅਤੇ ਛੀਵੇਂ ਸਤਿਗੁਰੂ ਦੀ ਸ਼ਰਣ ਲੈ ਕੇ ਪਵਿਤ੍ਰ ਜੀਵਨ ਵਿਤਾਇਆ. ਕਮਲਾ ਦਾ ਦੇਹਾਂਤ ਸੰਮਤ ੧੬੮੬ ਵਿੱਚ ਕਰਤਾਰਪੁਰ ਹੋਇਆ. ਇਸ ਦੀ ਸਮਾਧਿ ਉਸ ਥਾਂ ਵਿਦ੍ਯਮਾਨ ਹੈ. ਦੇਖੋ, ਅਮ੍ਰਿਤਸਰ ਸ਼ਬਦ ਵਿੱਚ ਕੌਲਸਰ. ਭਾਈ ਸੰਤੋਖ ਸਿੰਘ ਜੀ ਨੇ ਕਮਲਾ ਦਾ ਦਫ਼ਨ ਕਰਨਾ ਇਤਿਹਾਸ ਵਿਰੁੱਧ ਲਿਖਿਆ ਹੈ.
ਸਰੋਤ: ਮਹਾਨਕੋਸ਼