ਕੌਸ਼ਿਕ
kaushika/kaushika

ਪਰਿਭਾਸ਼ਾ

ਕੁਸ਼ਕ ਰਾਜਾ ਦਾ ਪੁਤ੍ਰ ਗਾਧਿ, ਜੋ ਵਿਸ਼੍ਵਾਮਿਤ੍ਰ ਦਾ ਪਿਤਾ ਸੀ। ੨. ਕੁਸ਼ਕਵੰਸ਼ੀ ਵਿਸ਼੍ਵਾਮਿਤ੍ਰ। ੩. ਇੰਦ੍ਰ। ੪. ਉੱਲੂ। ੫. ਰੇਸ਼ਮੀ ਵਸਤ੍ਰ। ੬. ਨਿਉਲਾ। ੭. ਖ਼ਜ਼ਾਨਚੀ, ਜੋ ਕੋਸ਼ (ਖਜ਼ਾਨੇ) ਦਾ ਰਾਖਾ ਹੈ। ੮. ਅਥਰਵਵੇਦ ਦਾ ਇੱਕ ਮੰਤ੍ਰਪਾਠ। ੯. ਮਹਾਭਾਰਤ ਅਨੁਸਾਰ ਇੱਕ ਕੁਸ੍ਠੀ ਬ੍ਰਾਹਮਣ, ਜਿਸ ਦੀ ਪਤਿਵ੍ਰਤਾ ਇਸਤ੍ਰੀ 'ਨਰਮਦਾ' ਸੀ.¹#ਦੇਖੋ, ਮਾਂਡਵ.
ਸਰੋਤ: ਮਹਾਨਕੋਸ਼