ਕੌੜਾਮੱਲ
kaurhaamala/kaurhāmala

ਪਰਿਭਾਸ਼ਾ

ਏਹ ਲਹੌਰ ਦੇ ਸੂਬੇਦਾਰ ਮੀਰਮੰਨੂ ਦਾ ਦੀਵਾਨ ਸੀ. ਗੁਰੂ ਦਾ ਭਗਤ ਅਤੇ ਸਿੱਖਾਂ ਦਾ ਸਹਾਇਕ ਹੋਣ ਕਰਕੇ ਖ਼ਾਲਸਾਪੰਥ ਵਿੱਚ ਇਸ ਦਾ ਨਾਉਂ "ਮਿੱਠਾ ਮੱਲ" ਪ੍ਰਸਿੱਧ ਹੈ. ਇਸ ਦਾ ਦੇਹਾਂਤ ਦੁਰਾਨੀਆਂ ਦੀ ਫ਼ੌਜ ਦਾ ਟਾਕਰਾ ਕਰਦੇ ਹੋਏ ਸਨ ੧੭੫੨ (ਸੰਮਤ ੧੮੧੦) ਵਿੱਚ ਲਹੌਰ ਹੋਇਆ. ਦੇਖੋ, ਮੀਰਮੰਨੂ.
ਸਰੋਤ: ਮਹਾਨਕੋਸ਼