ਪਰਿਭਾਸ਼ਾ
ਸੰਗ੍ਯਾ- ਕਰ੍ਤ (कर्त ) ਨਾਉਂ ਹੈ ਵਿਭਾਗ (ਵੰਡ) ਦਾ, ਉਸ ਦੀ ਵੈਰਣ ਨਦੀ. ਨਦੀ ਦੇਸ਼ਾਂ ਅਤੇ ਪਿੰਡਾਂ ਦੀ ਹੱਦਾਂ ਨੂੰ ਮਿਟਾ ਦਿੰਦੀ ਹੈ. "ਕ੍ਰਤਅਰਣੀ ਪਦ ਆਦਿ ਕਹਿ ਜਾਚਰਨਾਥ ਉਚਾਰ। ਸਤ੍ਰੁ ਉਚਰ ਕਰ ਤੁਪਕ ਕੇ ਲੀਜੋ ਨਾਮ ਸੁਧਾਰ." (ਸਨਾਮਾ) ਪਹਿਲੇ ਨਦੀ ਕਹੋ, ਉਸ ਤੋਂ ਜਾ (ਪੈਦਾ ਹੋਇਆ) ਘਾਸ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਸ੍ਵਾਮੀ ਸ਼ੇਰ, ਉਸ ਦੀ ਵੈਰਣ ਬੰਦੂਕ਼.
ਸਰੋਤ: ਮਹਾਨਕੋਸ਼