ਪਰਿਭਾਸ਼ਾ
ਕਾਸ਼ੀ ਨਿਵਾਸੀ ਪੰਡਿਤ ਹਰਿਲਾਲ ਦਾ ਭਾਈ, ਜੋ ਸ਼੍ਰੀ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਦੇਖੋ, ਹਰਿਲਾਲ। ੨. ਇੱਕ ਕਵਿ, ਜਿਸ ਨੇ ਮਹਾਭਾਰਤ ਦਾ ਹਿੰਦੀ ਕਵਿਤਾ ਵਿੱਚ ਉਲਥਾ ਕੀਤਾ ਹੈ. ਇਸ ਨੇ ਸ਼੍ਰੀ ਮੁਖਵਾਕ ਪਾਤਸ਼ਾਹੀ ੧੦. ਸਿਰਲੇਖ ਹੇਠ ਭਗਵਤ ਗੀਤਾ ਦੇ ੧੮. ਅਧ੍ਯਾਯ ਲਿਖੇ ਹਨ, ਇਸ ਦਾ ਨਾਉਂ "ਗੋਬਿੰਦਗੀਤਾ" ਭੀ ਪ੍ਰਸਿੱਧ ਹੈ. ਪਰੰਤੂ ਇਸ ਦੀ ਕਵਿਤਾ ਤੋਂ ਸਾਫ ਹੈ ਕਿ ਇਹ ਰਚਨਾ ਦਸ਼ਮੇਸ਼ ਜੀ ਦੀ ਨਹੀਂ, ਕਿੰਤੂ ਕ੍ਰਿਸਨਲਾਲ ਦੀ ਹੈ.
ਸਰੋਤ: ਮਹਾਨਕੋਸ਼