ਪਰਿਭਾਸ਼ਾ
ਤੁ [قزِل باش] ਕ਼ਿਜ਼ਲਬਾਸ਼. ਵਿ- ਲਾਲ ਸਿਰ ਵਾਲਾ. ਈਰਾਨ ਦੇ ਬਾਦਸ਼ਾਹ [اِسمعیل صفوی] ਇਸਮਾਈ਼ਲ ਸਫ਼ਵੀ ਨੇ ਜਦ ਆਪਣੀ ਫ਼ੌਜ ਤਿਆਰ ਕੀਤੀ, ਤਦ ਉਸ ਦੇ ਸਿਰ ਪੁਰ ਲਾਲ ਟੋਪੀ ਪਹਿਨਾਈ. ਉਸ ਵੇਲੇ ਫ਼ੌਜੀਆਂ ਦਾ ਨਾਉਂ ਲਾਲ ਸਿਰ ਵਾਲੇ ਹੋ ਗਿਆ. ਉਨ੍ਹਾਂ ਸਿਪਾਹੀਆਂ ਦੀ ਔਲਾਦ ਦੀ ਸੰਗ੍ਯਾ ਕ਼ਜ਼ਲਬਾਸ਼ ਹੋਈ.
ਸਰੋਤ: ਮਹਾਨਕੋਸ਼