ਪਰਿਭਾਸ਼ਾ
ਕ੍ਰਿ- ਜਕੜਨਾ. ਬੰਨ੍ਹਣਾ। ੨. ਦੇਖੋ, ਕੜਨਾ. "ਤਾ ਕਾਇਤੁ ਕੜੀਐ?" (ਵਾਰ ਗਉ ੧. ਮਃ ੪) ੩. ਸੰ. कड़ ਧਾਤੁ ਦਾ ਅਰਥ ਹੈ ਦੁੱਖ ਅਥਵਾ ਆਨੰਦ ਵਿੱਚ ਬੇਸੁਧ ਹੋਣਾ. "ਸਤਿਗੁਰੁ ਜਿਨੀ ਧਿਆਇਆ ਸੇ ਕੜਿਨ ਸਵਾਹੀ."¹ (ਵਾਰ ਸ੍ਰੀ ਮਃ ੪) ਉਹ ਆਨੰਦ ਵਿੱਚ ਸਦਾ (ਸਰ੍ਵਦਾ) ਹੀ ਮਗਨ ਰਹਿੰਦੇ ਹਨ। ੪. ਮਰਾ. कडन ਕ੍ਰਿ. ਵਿ- ਦੂਰ. ਕਿਨਾਰੇ.
ਸਰੋਤ: ਮਹਾਨਕੋਸ਼