ਕੰਕ
kanka/kanka

ਪਰਿਭਾਸ਼ਾ

ਸੰ. कङ्क ਇੱਕ ਮਾਸ ਖਾਣ ਵਾਲਾ ਪੰਛੀ, ਜੋ ਗਿੱਧ ਜਾਤੀ ਵਿੱਚੋਂ ਹੈ. ਇਸ ਦੇ ਪੰਖ ਤੀਰਾਂ ਨੂੰ ਲਗਾਏ ਜਾਂਦੇ ਹਨ. ਕਈ ਵਿਦ੍ਵਾਨ ਕ੍ਰੌਂਚ ਨੂੰ ਕੰਕ ਆਖਦੇ ਹਨ. "ਕੰਕਨ ਪੰਖ ਬਿਲੰਦ ਲਗੇ ਜਿਨ." (ਗੁਪ੍ਰਸੂ) "ਬਹੁ ਗਿੱਧ ਕੰਕ ਬਾਯਸ ਪੁਕਾਰ." (ਗੁਪ੍ਰਸੂ) ੨. ਛਤ੍ਰੀ। ੩. ਬਗੁਲਾ। ੪. ਧਰਮਰਾਜ। ੫. ਇੱਕ ਬ੍ਰਾਹਮਣ, ਜਿਸ ਦਾ ਪ੍ਰਸੰਗ ੨੭ ਵੇਂ ਚਰਿਤ੍ਰ ਵਿੱਚ ਹੈ। ੬. ਰਾਜਾ ਯੁਧਿਸ੍ਠਰ ਦਾ ਉਪਨਾਮ, ਜਦ ਗੁਪਤਭੇਖ ਧਾਰਕੇ ਰਾਜਾ ਵਿਰਾਟ ਦੇ ਰਿਹਾ ਸੀ.
ਸਰੋਤ: ਮਹਾਨਕੋਸ਼