ਕੰਗਣਪੁਰ
kanganapura/kanganapura

ਪਰਿਭਾਸ਼ਾ

ਲਹੌਰ ਦੇ ਜ਼ਿਲੇ ਤਸੀਲ ਚੂਣੀਆ ਦਾ ਪਿੰਡ, ਜੋ ਖਾਸ ਰੇਲਵੇ ਸਟੇਸ਼ਨ ਹੈ. ਜਗਤਗੁਰੂ ਨਾਨਕ ਦੇਵ ਦੀ ਇਸ ਪਿੰਡ ਦੇ ਲੋਕਾਂ ਨੇ ਨਿਰਾਦਰੀ ਕੀਤੀ ਅਤੇ ਵਸਣ ਨੂੰ ਥਾਂ ਨਹੀਂ ਦਿੱਤਾ. ਗੁਰੂ ਸਾਹਿਬ ਨੇ "ਵਸਦੇ ਰਹੋ" ਕਹਿਕੇ ਇੱਥੋਂ ਕੂਚ ਕੀਤਾ. ਜਿਸ ਵਣ ਬਿਰਛ ਹੇਠ ਗੁਰੂ ਸਾਹਿਬ ਵਿਰਾਜੇ ਹਨ ਉਹ "ਮਾਲ ਸਾਹਿਬ" ਕਰਕੇ ਪ੍ਰਸਿੱਧ ਹੈ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਪੁਜਾਰੀ ਨਾਮਧਾਰੀ ਸਿੰਘ ਹੈ. ੧. ਚੇਤ੍ਰ ਨੂੰ ਮੇਲਾ ਹੁੰਦਾ ਹੈ. ਦੇਖੋ, ਮਾਣਕ ਦੇਕੇ.
ਸਰੋਤ: ਮਹਾਨਕੋਸ਼