ਕੰਚੂਆ
kanchooaa/kanchūā

ਪਰਿਭਾਸ਼ਾ

ਸੰ. कञ्चुक ਕੰਚੁਕ ਸੰਗ੍ਯਾ- ਘੁੰਘਚੀ. ਲਾਲੜੀ. ਰੱਤਕ. "ਲਾਗੇ ਕੰਚੂਆ ਫਲ ਮੋਤੀ." (ਗਉ ਕਬੀਰ) ਭਾਵ- ਅਵਗੁਣ ਅਤੇ ਸ਼ੁਭਗੁਣ। ੨. ਕਰੰਜੂਆ. ਮੀਚਕਾ. ਕੰਡੇਦਾਰ ਇੱਕ ਪੌਦਾ, ਜੋ ਬਹੁਤ ਕੌੜਾ ਹੁੰਦਾ ਹੈ. ਇਸ ਦੇ ਪੱਤੇ ਰਗੜਕੇ ਤਾਪ ਦੂਰ ਕਰਨ ਲਈ ਪਿਆਏ ਜਾਂਦੇ ਹਨ. ਦੋਖੇ, ਕਰੰਜੂਆ.
ਸਰੋਤ: ਮਹਾਨਕੋਸ਼