ਕੰਟਕ
kantaka/kantaka

ਪਰਿਭਾਸ਼ਾ

ਸੰਗ੍ਯਾ- ਕੰਡਾ. ਕਾਂਟਾ. "ਸ਼੍ਰੀ ਗੁਰੁ ਪਗ ਕੇਤਕਿ ਪੁਸਪ ਪ੍ਰੇਮ ਕੰਟ ਜਿਹ ਸੰਗ। ਮਨ ਮਲਿੰਦ ਕੋ ਵੇਧ ਕਰ ਕਹੋਂ. ਕਥਾ ਸਉਮੰਗ." (ਨਾਪ੍ਰ) ਦੇਖੋ, ਅਘਕੰਟ ਅਤੇ ਮਕਰਕੰਟ। ੨. ਵਿ- ਦੁਖਦਾਈ, ਕੰਡੇ ਦੀ ਤਰਾਂ ਚੁਭਣ ਵਾਲਾ. "ਨਾਕੋ ਕੰਟਕ ਵੈਰਾਈ". (ਵਾਰ ਵਡ ਮਃ ੩) ੩. ਵੈਰੀ. ਦੁਸ਼ਮਨ.
ਸਰੋਤ: ਮਹਾਨਕੋਸ਼

KAṆṬAK

ਅੰਗਰੇਜ਼ੀ ਵਿੱਚ ਅਰਥ2

s. m, horn; a bad man, a mean enemy;—a. Cautious; niggardly.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ