ਕੰਠ
kanttha/kantdha

ਪਰਿਭਾਸ਼ਾ

ਸੰ. कण्ठ ਸੰਗ੍ਯਾ- ਗਲਾ. ਗਲ। ੨. ਗ੍ਰੀਵਾ. ਗਰਦਨ. "ਕੰਠ ਰਮਣੀਯ ਰਾਮ ਰਾਮ ਮਾਲਾ." (ਸਹਸ ਮਃ ੫) ੩. ਕਿਨਾਰਾ. ਤਟ. ਕੰਢਾ. "ਕੰਠੇ ਬੈਠੀ ਗੁਰਸਬਦਿ ਪਛਾਨੈ." (ਮਲਾ ਅਃ ਮਃ ੧) ੪. ਕੰਠਧੁਨਿ. "ਕੋਕਿਲ ਸੋ ਕੰਠ." (ਕ੍ਰਿਸਨਾਵ) ੫. ਵਿ- ਹ਼ਿਫ਼ਜ. ਕੰਠਾਗ੍ਰ. "ਗੁਰੁਬਾਨੀ ਕੋ ਕੰਠ ਕਰੀਜੈ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کنٹھ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

throat, neck
ਸਰੋਤ: ਪੰਜਾਬੀ ਸ਼ਬਦਕੋਸ਼

KAṆṬH

ਅੰਗਰੇਜ਼ੀ ਵਿੱਚ ਅਰਥ2

s. m, The throat, larynx; the windpipe, Pomum Adami; the voice; the protuberance on the windpipe;—ad. By heart, committed to memory:—kaṇṭh karná, v. n. To learn by heart:—kaṇṭh bolṉá, v. n. To speak from the throat (as a dying man); i. q. Saṇgh.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ