ਪਰਿਭਾਸ਼ਾ
ਸੰ. कन्द ਸੰਗ੍ਯਾ- ਖੇਤੀ ਦੀ ਕਦਿ (ਜੜ). ੨. ਗਾਜਰ ਗਠਾ ਆਦਿਕ, ਜੋ ਜ਼ਮੀਨ ਅੰਦਰ ਹੋਣ ਵਾਲੇ ਪਦਾਰਥ ਹਨ. "ਚੁਣਿ ਖਾਈਐ ਕੰਦਾ." (ਬਿਲਾ ਕਬੀਰ) "ਇਕਿ ਕੰਦੁ ਮੂਲ ਚੁਣਿ ਖਾਵਹਿ." (ਵਾਰ ਮਾਝ ਮਃ ੧) ੩. ਬੱਦਲ, ਜੋ ਕੰ (ਜਲ) ਦਿੰਦਾ ਹੈ। ੪. ਕੰਦਨ (ਕਦਨ) ਦਾ ਸੰਖੇਪ। ੫. ਫ਼ਾ. [قند] ਕ਼ੰਦ ਮਿਸ਼ਰੀ.
ਸਰੋਤ: ਮਹਾਨਕੋਸ਼