ਕੰਬੋ
kanbo/kanbo

ਪਰਿਭਾਸ਼ਾ

ਸੰਗ੍ਯਾ- ਖੇਤੀ ਵਾਹੀ ਕਰਨ ਵਾਲੀ ਇੱਕ ਜਾਤਿ. ਕਮੋ. ਇਨ੍ਹਾਂ ਦਾ ਨਿਕਾਸ ਗੁਜਰਾਤ ਦੇਸ਼ ਦੀ ਕਾਂਬੀ ਨਗਰੀ ਤੋਂ ਪਹਿਲਾਂ ਹੋਇਆ ਹੈ, ਜਿਸ ਕਾਰਣ ਕੰਬੋ ਸੱਦੀਦੇ ਹਨ. ਕਈ ਵਿਦ੍ਵਾਨ ਲਿਖਦੇ ਹਨ ਕੰਬੋਜ ਦੇਸ਼ ਨਾਲ ਇਸ ਜਾਤਿ ਦਾ ਸੰਬੰਧ ਹੈ.
ਸਰੋਤ: ਮਹਾਨਕੋਸ਼