ਕੰਸ
kansa/kansa

ਪਰਿਭਾਸ਼ਾ

ਸੰ. ਸੰਗ੍ਯਾ- ਕਾਂਸ੍ਯ. ਕਾਂਸੀ ਧਾਤੁ। ੨. ਪੀਣ ਦਾ ਪਾਤ੍ਰ. ਕਟੋਰਾ. ਛੰਨਾ। ੩. ਰਾਜਾ ਉਗ੍ਰਸੇਨ ਦੀ ਇਸਤਰੀ ਦੇ ਉਦਰੋਂ ਦ੍ਰੁਮਿਲ ਦੈਤ ਦੇ ਵੀਰਜ ਤੋਂ ਪੈਦਾ ਹੋਇਆ ਇੱਕ ਮਥੁਰਾ ਦਾ ਰਾਜਾ, ਜੋ ਕ੍ਰਿਸਨ ਜੀ ਦਾ ਮਾਮਾ ਅਤੇ ਵਡਾ ਦੁਸ਼ਮਣ ਸੀ. ਕੰਸ ਜਰਾਸੰਧ ਮਗਧਪਤਿ ਦਾ ਜਮਾਈ (ਜਵਾਈ) ਸੀ. ਇਹ ਆਪਣੇ ਸਹੁਰੇ ਦੀ ਸਹਾਇਤਾ ਨਾਲ ਉਗ੍ਰਸੇਨ ਨੂੰ ਗੱਦੀ ਤੋਂ ਲਾਹਕੇ ਆਪ ਰਾਜਾ ਬਣ ਗਿਆ. ਕੰਸ ਨੇ ਆਪਣੀ ਭੈਣ ਦੇਵਕੀ, ਵਸੁਦੇਵ ਯਾਦਵ ਨੂੰ ਵਿਆਹੀ ਸੀ. ਵਿਆਹ ਵੇਲੇ ਆਕਾਸ਼ਬਾਣੀ ਹੋਈ ਕਿ ਦੇਵਕੀ ਦੇ ਅੱਠਵੇਂ ਗਰਭ ਤੋਂ ਕੰਸ ਦਾ ਨਾਸ਼ ਹੋਵੇਗਾ. ਇਸ ਲਈ ਕੰਸ ਨੇ ਦੇਵਕੀ ਅਤੇ ਵਸੁਦੇਵ ਨੂੰ ਕੈਦ ਕਰ ਲਿਆ, ਅਤੇ ਜੋ ਪੁਤ੍ਰ ਪੈਦਾ ਹੋਏ ਸਭ ਮਾਰ ਦਿੱਤੇ. ਅੱਠਵੇਂ ਗਰਭ ਵਿੱਚ ਕ੍ਰਿਸਨ ਜੀ ਆਏ, ਜੋ ਵਸੁਦੇਵ ਨੇ ਜੰਮਦੇ ਸਾਰ ਗੋਕੁਲ ਵਿੱਚ ਗੋਪਰਾਜ ਨੰਦ ਦੇ ਘਰ ਪਹੁਚਾ ਦਿੱਤੇ, ਅਤੇ ਯਸ਼ੋਦਾ ਦੇ, ਜੋ ਉਸੇ ਦਿਨ ਲੜਕੀ ਪੈਦਾ ਹੋਈ ਸੀ, ਉਹ ਕੰਸ ਨੂੰ ਲਿਆ ਦਿੱਤੀ, ਜੋ ਪੱਥਰ ਪੁਰ ਪਟਕਾਕੇ ਮਾਰੀ ਗਈ. ਕੰਸ ਨੇ ਕ੍ਰਿਸਨ ਜੀ ਦੇ ਮਾਰਣ ਦੇ ਬਹੁਤ ਉਪਾਉ ਕੀਤੇ, ਜੋ ਨਿਸਫਲ ਹੋਏ. ਅੰਤ ਨੂੰ ਕ੍ਰਿਸਨ ਜੀ ਨੇ ਧਨੁਖਯਰਾ੍ਯ ਵਿੱਚ ਪਹੁੰਚਕੇ ਆਪਣੇ ਮਾਮੇ ਕੰਸ ਨੂੰ ਕੇਸ਼ਾਂ ਤੋਂ ਫੜਕੇ ਪਛਾੜਮਾਰਿਆ, ਅਤੇ ਨਾਨਾ ਉਗ੍ਰਸੇਨ ਰਾਜਗੱਦੀ ਤੇ ਬੈਠਾਇਆ. "ਦੁਆਪਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ। ਉਗ੍ਰਸੈਣ ਕਉ ਰਾਜੁ ਅਭੈ ਭਗਤਹਜਨ ਦੀਓ." (ਸਵੈਯੇ ਮਃ ੧. ਕੇ)
ਸਰੋਤ: ਮਹਾਨਕੋਸ਼

KAṈAS

ਅੰਗਰੇਜ਼ੀ ਵਿੱਚ ਅਰਥ2

s. m, king of Muthura son of Ugarsena and cousin of Deuki mother of Krishna. He is called the uncle but was really the cousin of Krịshna whom he hated, because it had been prephesied that a son of Deuki would slay him.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ