ਕੱਛਪ ਅਵਤਾਰ
kachhap avataara/kachhap avatāra

ਪਰਿਭਾਸ਼ਾ

ਭਾਗਵਤ ਵਿੱਚ ਕਥਾ ਹੈ ਕਿ ਜਦ ਦੇਵਤਾ ਅਤੇ ਦੈਤ ਖੀਰਸਮੁੰਦਰ ਰਿੜਕਣ ਲਗੇ, ਤਦ ਮੰਦਰਾਚਲ ਮਧਾਣੀ ਦੀ ਥਾਂ ਕੀਤਾ, ਪਰ ਮਧਾਣੀ ਇਤਨੀ ਭਾਰੀ ਸੀ ਜੋ ਥੱਲੇ ਧਸਦੀ ਜਾਂਦੀ ਸੀ. ਵਿਸਨੁ ਨੇ ਕੱਛੂ ਦਾ ਰੂਪ ਧਾਰਕੇ ਮੰਦਰ ਦੇ ਹੇਠ ਪਿੱਠ ਦਿੱਤੀ, ਜਿਸ ਤੋਂ ਆਸਾਨੀ ਨਾਲ ਰਿੜਕਣ ਦਾ ਕੰਮ ਆਰੰਭ ਹੋਇਆ. ਵ੍ਯਾਸ ਜੀ ਨੇ ਲਿਖਿਆ ਹੈ ਕਿ ਕੱਛੂ ਦੀ ਪਿੱਠ ਲੱਖ ਯੋਜਨ (ਚਾਰ ਲੱਖ ਕੋਹ) ਦੀ ਸੀ.
ਸਰੋਤ: ਮਹਾਨਕੋਸ਼